ਵਾਰਡ ਵਾਸੀਆਂ ਨੂੰ ਕਾਂਗਰਸ ਦੇ ਹੱਕ’ ਚ ਭੁਗਤਣ ਦੀ ਕੀਤੀ ਅਪੀਲ
ਨਿਰਭੈ ਸੋਚ /ਗੋਗੀ
ਰਾਏਕੋਟ, ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਦੇ ਹੱਕ ਵਿੱਚ ਅੱਜ ਕਾਂਗਰਸ ਪਾਰਟੀ ਦੇ ਸ਼ਹਿਰੀ ਸੀਨੀਅਰ ਮੀਤ ਪ੍ਰਧਾਨ ਤੇ ਕੌਸ਼ਲਰ ਬਲਜਿੰਦਰ ਸਿੰਘ ਰਿੰਪਾਂ ਦੀ ਅਗਵਾਈ ਹੇਠ ਵਾਰਡ ਨੰਬਰ 12 ਦੇ ਵਾਸੀਆਂ ਨੂੰ ਡਾਕਟਰ ਅਮਰ ਸਿੰਘ ਨੂੰ ਵੋਟਾਂ ਪਾਕੇ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਕਾਂਗਰਸੀ ਵਰਕਰਾਂ ਤੇ ਆਗੂਆਂ ਨੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੀਮਤੀ ਵੋਟ ਡਾਕਟਰ ਅਮਰ ਸਿੰਘ ਦੇ ਹੱਕ ਵਿੱਚ ਪਾ ਕੇ ਉਹਨਾਂ ਨੂੰ ਜਿਤਾਉਣ ਤਾਂ ਜੋ ਉਹ ਰਾਏਕੋਟ ਹਲਕੇ ਦੇ ਅਧੂਰੇ ਰਹਿ ਗਏ ਵਿਕਾਸ ਕੰਮਾਂ ਨੂੰ ਵੀ ਪੂਰਾ ਕਰਵਾ ਸਕਣ। ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਰਿੰਪਾਂ ਤੇ ਵਾਰਡ ਪ੍ਰਧਾਨ ਕੁਲਦੀਪ ਸਿੰਘ ਮਿਸਰੀ ਨੇ ਕਿਹਾ ਕਿ ਡਾਕਟਰ ਅਮਰ ਸਿੰਘ ਨੇ ਸੰਸਦ ਮੈਂਬਰ ਬਣਨ ਉਪਰੰਤ ਰਾਏਕੋਟ ਹਲਕੇ ਵਿੱਚ ਸਭ ਤੋਂ ਵੱਧ ਵਿਕਾਸ ਦੇ ਕੰਮ ਹੋਏ ਹਨ। ਉਨ੍ਹਾਂ ਕਿਹਾ ਕਿ ਡਾਕਟਰ ਅਮਰ ਸਿੰਘ ਦੇ ਯਤਨਾਂ ਸਦਕਾ ਹੀ ਰਾਏਕੋਟ ਹਲਕੇ ਨੂੰ ਹਲਵਾਰਾ ਏਅਰਪੋਰਟ ਵਰਗਾ ਵੱਡਾ ਪ੍ਰੋਜੈਕਟ ਹਾਸਿਲ ਹੋਇਆ ਹੈ, ਇਸ ਤੋੰ ਇਲਾਵਾ ਸਿਵਲ ਹਸਪਤਾਲ ‘ਚ ਜੱਚਾ-ਬੱਚਾ ਕੇਂਦਰ, ਆਈਟੀਆਈ, ਸਰਕਾਰੀ ਡਿਗਰੀ ਕਾਲਜ, ਨਵਾਂ ਬੱਸ ਸਟੈਂਡ ਤੇ ਸ਼ਾਫ ਸੁਥਰੇ ਸ਼ਹਿਰ ਵਾਸੀਆਂ ਲਈ ਪਾਰਕ ਆਦਿ ਕੰਮ ਕਰਵਾਏ ਸ਼ਹਿਰ ਵਾਸੀਆਂ ਦੇ ਝੋਲੀ ਪਾਇਆ ਹੈ। ਇਸ ਮੌਕੇ ਲੋਕਾਂ ਨੇ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਉਹ ਡਾਕਟਰ ਅਮਰ ਸਿੰਘ ਨੂੰ ਵੱਡੀ ਗਿਣਤੀ ਨਾਲ ਰਾਏਕੋਟ ਹਲਕੇ ਤੋਂ ਜਿਤਾ ਕੇ ਮੁੜ ਸੰਸਦ ਵਿੱਚ ਭੇਜਣਗੇ। ਇਸ ਮੌਕੇ ਉਹਨਾਂ ਨਾਲ ਸੀਨੀਅਰ ਕਾਂਗਰਸੀ ਆਗੂ ਰਜਿੰਦਰ ਭੀਲ, ਡਾਕਟਰ ਬਲਦੇਵ ਸਿੰਘ, ਬੱਬੂ ਨਾਹਰ, ਬਲਵੀਰ ਸਿੰਘ ਕਲਿਆਣ, ਗੁਰਪ੍ਰੀਤ ਸਿੰਘ ਗੋਪੀ, ਪਵਨਦੀਪ ਸਿੰਘ ਲਵਪ੍ਰੀਤ ਸਿੰਘ, ਬੰਟੂ, ਦੀਪਾ, ਅਨਮੋਲ ਆਦਿ ਹਾਜ਼ਰ ਸਨ।