ਨਿਰਭੈ ਸੋਚ/ ਵਿਨੋਦ ਗੁਪਤਾ
ਜ਼ੀਰਕਪੁਰ, ਜ਼ੀਰਕਪੁਰ-ਪਟਿਆਲਾ ਸੜਕ ‘ਤੇ ਸਥਿਤ ਅਕਾਲੀ ਕੌਰ ਸਿੰਘ ਕਾਲੋਨੀ ਤੋਂ ਪਿੰਡ ਭਬਾਤ ਨੂੰ ਜਾਂਦੀ ਸੜਕ ‘ਤੇ ਚਿਰੋਕਣੇ ਸਮੇਂ ਤੋਂ ਬਰਸਾਤੀ ਪਾਣੀ ਭਰਨ ਦੀ ਸਮੱਸਿਆ ਨੂੰ ਮੁੱਖ ਰੱਖਦਿਆਂ ਕਰੀਬ 4 ਮਹੀਨੇ ਪਹਿਲਾਂ ਨਗਰ ਕੌਂਸਲ ਵੱਲੋਂ ਬਰਸਾਤੀ ਪਾਣੀ ਦੀਆਂ ਨਿਕਸੀ ਪਾਈਪਾਂ ਪਾਉਣ ਤੋਂ ਬਾਅਦ ਨਗਰ ਕੌਂਸਲ ਵੱਲੋ ਬਣਾਈ ਜਾ ਰਹੀ ਸੜਕ ਦਾ ਕਥਿੱਤ ਤੌਰ ਤੇ ਕੰਮ ਬੰਦ ਕਰਵਾਉਣ ਤੇ ਕਾਲੋਨੀ ਵਾਸੀਆ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
https://www.youtube.com/live/ZpWsIEPzABw?si=N2TNHkn0u1bikiYS
ਕਾਲੋਨੀ ਵਾਸੀਆ ਦਾ ਕਹਿਣਾ ਹੈ ਕਿ ਕਲੋਨੀ ਦੇ ਹੀ ਕੁੱਝ ਵਿਅਕਤੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸੜਕ ਦੇ ਨਿਰਮਾਣ ਸਮੇਂ ਸੜਕ ਦੀ ਸਾਰੀ ਢਲਾਨ ਉਨ੍ਹਾ ਦੀ ਕਾਲੋਨੀ ਵੱਲ ਕਰ ਦਿੱਤੀ ਗਈ ਹੈ ਜਿਸ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਸੜਕ ਨਿਰਮਾਣ ਦਾ ਕੰਮ ਬੰਦ ਕਰਵਾ ਦਿੱਤਾ ਹੈ, ਵਿਰੋਧ ਕਰ ਰਹੇ ਕਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਬਰਸਾਤ ਦਾ ਮੌਸਮ ਸਿਰ ਤੇ ਆਇਆ ਖੜਾ ਹੈ, ਜੇਕਰ ਜੁਲਾਈ 2023 ਦੀ ਤਰ੍ਹਾਂ ਬਰਸਾਤ ਹੁੰਦੀ ਹੈ ਤਾਂ ਬਰਸਾਤਾ ‘ਚ ਉਨ੍ਹਾ ਦੀ ਕਾਲੋਨੀ ਬੁਰੀ ਤਰ੍ਹਾ ਡੁੱਬ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਇਸ ਸੜਕ ਦਾ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇ ਜਦਕਿ ਕਲੋਨੀ ਦੇ ਹੀ ਦੂਜੇ ਧੜੇ ਨੇ ਮੰਜ ਕੀਤੀ ਹੈ ਕਿ ਸੜਕ ਦਾ ਕੰਮ ਮੁਕੰਮਲ ਕਰਨ ਤੋਂ ਪਹਿਲਾ ਸੜਕ ਦੀ ਢਾਲ ਦਾ ਧਿਆਨ ਰੱਖਿਆ ਜਾਵੇ।