ਦਰਬਾਰ ਬਾਬਾ ਬੁੱਢਣ ਸ਼ਾਹ ਜੀ ਦਾ ਦੋ ਰੋਜਾ ਸਲਾਨਾ ਜੋੜ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸੰਪਨ

ਨਿਰਭੈ ਸੋਚ /ਸ਼ਿਵ ਕੋੜਾ
ਫਗਵਾੜਾ, ਵਿਖੇ ਦਰਬਾਰ ਬਾਬਾ ਬੁੱਢਣ ਸ਼ਾਹ ਜੀ ਹੁਸ਼ਿਆਰਪੁਰ ਰੋਡ ਨੇੜੇ ਬਾਈਪਾਸ ਹਾਜੀਪੁਰ ਫਗਵਾੜਾ ਵਿਖੇ ਦੋ ਰੋਜਾ ਸਲਾਨਾ ਜੋੜ ਮੇਲਾ ਦਰਬਾਰ ਦੇ ਗੱਦੀ ਨਸ਼ੀਨ ਪਰਦੀਪ ਮੁਹੰਮਦ ਦੀ ਅਗਵਾਈ ਹੇਠ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਕਰਵਾਇਆ ਗਿਆ। ਮੇਲੇ ਦੇ ਪਹਿਲੇ ਦਿਨ ਚਰਾਗ਼ ਰੁਸ਼ਨਾਏ ਗਏ ਅਤੇ ਝੰਡੇ ਦੀ ਰਸਮ ਤੋਂ ਬਾਅਦ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸ਼ਾਮ ਨੂੰ 5 ਵਜੇ ਇਸ਼ੂ ਨੱਕਾਲ ਐਂਡ ਪਾਰਟੀ ਵਲੋਂ ਨਕਲਾਂ ਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਦੂਸਰੇ ਦਿਨ ਧਾਰਮਿਕ ਤੇ ਸੱਭਿਆਚਾਰਕ ਸਟੇਜ ਸਜਾਈ ਗਈ। ਜਿਸ ਵਿਚ ਪ੍ਰਸਿੱਧ ਕੱਵਾਲ ਕੁਲਦੀਪ ਰੁਹਾਨੀ ਭੁੱਲਾਰਾਈ ਨੇ ਸੂਫੀਆਨਾ ਕਲਾਮ ਪੇਸ਼ ਕਰਕੇ ਸੰਗਤ ਨੂੰ ਰੁਹਾਨੀ ਰੰਗਤ ਵਿਚ ਰੰਗਿਆ। ਉਪਰੰਤ ਵਿਸ਼ਵ ਪ੍ਰਸਿੱਧ ਗਾਇਕ ਸਰਦਾਰ ਅਲੀ ਨੇ ਵੀ ਆਪਣੇ ਪ੍ਰਸਿੱਧ ਗੀਤਾਂ ਰਾਹੀਂ ਭਰਪੂਰ ਹਾਜਰੀ ਲਗਵਾਈ ਅਤੇ ਨਕਲਾ ਪਾਰਟੀ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਮਾਗਮ ਦੌਰਾਨ ਸ਼ਿਵ ਸੈਨਾ (ਯੂ.ਬੀ.ਟੀ.) ਆਗੂ ਗੁਰਦੀਪ ਸਿੰਘ ਸੈਣੀ ਬਤੌਰ ਮੁੱਖ ਮਹਿਮਾਨ ਹਾਜਰ ਹੋਏ। ਉਹਨਾਂ ਸਮੂਹ ਸੰਗਤ ਨੂੰ ਸਲਾਨਾ ਜੋੜ ਮੇਲੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਪੰਜਾਬੀ ਸੱਭਿਆਚਾਰ ਨਾਲ ਜੁੜੇ ਅਜਿਹੇ ਸਮਾਗਮ ਰਲਮਿਲ ਕੇ ਮਨਾਉਣੇ ਚਾਹੀਦੇ ਹਨ। ਗੱਦੀ ਨਸ਼ੀਨ ਪਰਦੀਪ ਮੁਹੰਮਦ ਨੇ ਮੁੱਖ ਮਹਿਮਾਨ, ਗਾਇਕ ਕਲਾਕਾਰਾਂ, ਨਕਾਲ ਤੇ ਕੱਵਾਲ ਪਾਰਟੀਆਂ ਤੋਂ ਇਲਾਵਾ ਸਹਿਯੋਗੀਆਂ ਨੂੰ ਸਨਮਾਨਤ ਕੀਤਾ। ਜੋੜ ਮੇਲੇ ਦੌਰਾਨ ਵੱਖ-ਵੱਖ ਡੇਰਿਆਂ ਦੇ ਸੰਤ ਮਹਾਪੁਰਸ਼ਾਂ ਵਿਚ ਸੰਤ ਸਰੂਪ ਸਿੰਘ ਬੋਹਾਨੀ, ਸੰਤ ਓਮ ਪ੍ਰਕਾਸ਼ ਭੁੱਲਾਰਾਈ, ਸੰਤ ਅਵਤਾਰ ਦਾਸ ਅਤੇ ਸੰਤ ਗੁਰਮੁਖ ਸਿੰਘ ਮਾਨਾਂਵਾਲੀ ਨੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਦਿੱਤੇ। ਠੰਡੇ ਮਿੱਠੇ ਜਲ ਦੀ ਛਬੀਲ ਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਇਸ ਮੌਕੇ ਸਾਬਕਾ ਕੌਂਸਲਰ ਦਰਸ਼ਨ ਲਾਲ ਧਰਮਸੋਤ, ਰਾਮ ਦਾਸ ਏ.ਐਸ.ਆਈ. ਭੁੱਲਾਰਾਈ ਕਲੋਨੀ, ਸੋਨੂੰ, ਰੇਸ਼ਮ, ਅਮਰੀਕ ਰਾਮ, ਬਲਵਿੰਦਰ ਰਾਮ, ਸੁਨੀਲ ਵਿਦਾਨ, ਰਾਹੁਲ ਵਿਦਾਨ, ਜਸਵਿੰਦਰ ਵਿਦਾਨ, ਅਰੁਣ ਵਿਦਾਨ, ਸਮੀਰ ਖਾਨ, ਸਲਮਾਨ ਖਾਨ, ਅੰਮ੍ਰਿਤਪਾਲ ਅਮਰੀਕ ਨਗਰੀ, ਸੋਨੂੰ ਅਮਰੀਕ ਨਗਰੀ, ਸੋਨੀ ਅਮਰੀਕ ਨਗਰੀ, ਹਨੀ, ਜਸਬੀਰ ਚੱਕ ਮਾਈਦਾਸ, ਦਵਿੰਦਰ ਪਲਾਹੀ ਯੂ.ਕੇ., ਗੁਰਪ੍ਰੀਤ ਪਲਾਹੀ, ਜੱਸਾ ਹਾਜੀਪੁਰ, ਭਿੰਦਾ ਬਬਲੂ ਹਾਜੀਪੁਰ, ਦਲੀਪ ਹਾਜੀਪੁਰ, ਗੋਲੂ ਹਾਜੀਪੁਰ, ਪਾਲਾ ਹਾਜੀਪੁਰ, ਬੀਰਾ ਹਾਜੀਪੁਰ, ਹਰਜੀਤ ਹਾਜੂਪੁਰ, ਜਸਵਿੰਦਰ ਢੱਡਾ ਸਮਾਜ ਸੇਵਕ, ਦਰਸ਼ਨ ਲਾਲ, ਦਿਲਬਾਗ ਸਿੰਘ ਰੋਪੜ, ਵਿਜੇ ਕੁਮਾਰ ਪਲਾਹੀ ਗੇਟ, ਬਲਬੀਰ ਆਟੋ ਮਕੈਨਿਕ ਲੱਖਪੁਰ, ਬੰਟੀ ਅਮਰੀਕ ਨਗਰੀ, ਬੀਰੀ ਹਲਵਾਈ ਮੰਢਾਲੀ, ਸੋਨੂੰ ਵਾਲੀਆ ਫਗਵਾੜਾ, ਬੱਬੂ ਬੈਂਡ ਮਾਸਟਰ, ਬਿੰਦਰ ਖੰਗੂੜਾ, ਕਿਸ਼ੋਰ ਟੇਲਰ ਮਾਸਟਰ, ਕੀਮਤੀ ਲਾਲ, ਪੱਪੂ ਬਾਬਾ ਗਧੀਆ, ਪਵਨ ਕੁਮਾਰ, ਅਮਰੀਕ ਰਾਮ ਧਰਮਕੋਟ, ਜਸਵਿੰਦਰ ਕੁਮਾਰ ਸਪੇਨ, ਵਿਜੇ ਕੁਮਾਰ, ਕੁਨਾਲ ਤੇ ਗੋਪੀ ਆਦਿ ਹਾਜਰ ਸਨ।
Share the Post:

Related Posts

ਕੌਂਸਲ ਪ੍ਰਧਾਨ ਵਿਰੁੱਧ ਬੇਭਰੋਸਗੀ ਮਤੇ ਸਬੰਧੀ ਰੱਖੀ ਮੀਟਿੰਗ ਸੁਰੱਖਿਆ ਕਰਨਾ ਦਾ ਹਵਾਲਾ ਦੇ ਪ੍ਰਸ਼ਾਸਨ ਵੱਲੋਂ ਰੱਦ

ਨਿਰਭੈ ਸੋਚ/ ਵਿਨੋਦ ਗੁਪਤਾ ਜ਼ੀਰਕਪੁਰ,ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਵੱਲੋਂ ਅੱਜ ਉਨ੍ਹਾਂ ਵਿਰੁੱਧ ਕੌਂਸਲ ਦੇ 21 ਮੈਂਬਰਾਂ

Read More
Scroll to Top