ਨੌਜਵਾਨ ਦੇਸ਼ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ – ਡਾ ਚਰਨਜੀਤ ਸਿੰਘ 

ਨਿਰਭੈ ਸੋਚ / ਕਰਨੈਲ ਜੀਤ 
ਮੋਰਿੰਡਾ,ਨੌਜਵਾਨ  ਦੇਸ਼, ਰਾਜ ਤੇ ਕੌਮ ਦਾ ਅਨਮੋਲ ਸਰਮਾਇਆ ਹੁੰਦੇ ਹਨ । ਇਹਨਾਂ ਦੀ ਸਹੀ ਸਾਂਭ ਸੰਭਾਲ ਹੀ ਅਸਲੀ ਦੇਸ਼ ਭਗਤੀ ਹੈ । ਇਹ ਵਿਚਾਰ ਹਲਕਾ ਵਿਧਾਇਕ ਡਾ ਚਰਨਜੀਤ ਸਿੰਘ ਨੇ ਪਿੰਡ ਭੂਰੜੇ ਵਿਖੇ ਵੱਖ ਵੱਖ ਯੂਥ ਕਲੱਬਾਂ ਨੂੰ ਖੇਡ ਕਿੱਟਾਂ ਵੰਡਣ ਸਮੇਂ ਪ੍ਰਗਟ ਕੀਤੇ । ਉਹਨਾਂ ਆਖਿਆ ਕਿ  ਖੇਡਾਂ ਹੀ  ਸਹੀ ਮਾਰਗ ਤੋਂ ਰਸਤਾ ਭਟਕ ਕੇ ਨਸ਼ਿਆ ਅਤੇ ਹੋਰ ਭੈੜੀਆਂ ਅਲਾਮਤਾਂ ਕਾਰਨ ਕੁਰਾਹੇ ਪਈ ਨੌਜਵਾਨ ਪੀੜ੍ਹੀ ਨੂੰ ਮੁੜ ਲੀਹਾਂ ਤੇ ਲਿਆਉਣ ਦਾ ਇੱਕੋ ਇੱਕ ਉਪਾਅ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ  ਨੇ ਅੱਜ ਪਿੰਡ ਭੂਰੜੇ ਵਿਖੇ ਵੱਖ ਵੱਖ ਪਿੰਡਾਂ ਦੇ ਸਪੋਰਟਸ ਕਲੱਬਾਂ ਨੂੰ ਖੇਡ ਕਿੱਟਾਂ ਦੱਦਿਆਂ  ਆਖੇ। ਉਨ੍ਹਾਂ ਨੌਜਵਾਨਾਂ ਨੂੰ ਮੁਖਾਤਿਬ ਹੁੰਦਿਆਂ ਅਪੀਲ ਕੀਤੀ ਕਿ ਉਹ ਨਸ਼ਿਆ ਦਾ ਤਿਆਗ ਕਰਕੇ ਖੇਡ ਮੈਦਾਨਾਂ ਵਿੱਚ ਜੀਅ ਜਾਨ ਨਾਲ ਸਖਤ ਮਿਹਨਤ ਕਰਕੇ ਦੇਸ, ਰਾਜ ਕੌਮ ਦਾ ਨਾਅ ਰੌਸਨ ਕਰਨ ਤੁਸੀ ਖੇਡਾਂ ਵੱਲ ਰੁਚੀ ਰੱਖ ਕੇ ਅਪਣਾ ਵੇਹਲਾ ਸਮਾ ਖੇਡਾਂ ਨੂੰ ਸਮਰਪਿਤ ਕਰੋ ਤਾਂ ਮੈਂ ਵਾਅਦਾ ਕਰਦਾ ਹਾਂ ਕਿ ਖੇਡਾਂ ਦੇ ਸਮਾਨ ਦੀ ਘਾਟ ਨਹੀਂ ਆਉਣ ਦੇਵਾਗਾਂ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ  ਜਮੀਨੀ ਪੱਧਰ ਤੇ ਖੇਡਾਂ ਨੂੰ ਉੱਤਸ਼ਾਹਿੱਤ ਕਰਨ ਲਈ ਪਿਛਲੀਆਂ ਸਰਕਾਰਾ ਫੇਲ ਸਾਬਿਤ ਹੋਈਆ ਹਨ ਪਰ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਸੱਤਾ ਦੇ ਵਿੱਚ ਆਈ ਹੈ ਉਸੇ ਦਿਨ ਤੋਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੱਕੋ ਇੱਕ ਟੀਚਾ ਰਿਹਾ ਹੈ ਕਿ ਨੌਜਵਾਨਾਂ ਨੂੰ ਪਿੰਡਾਂ ਤੇ ਸ਼ਹਿਰਾਂ ਵਿੱਚ ਵਧੀਆ ਸਟੇਡੀਅਮ,ਖੇਡਾਂ ਦਾ ਸਾਮਾਨ ਤੇ ਕੋਚ ਮੁਹਈਆਂ ਕਰਵਾਏ ਜਾਣ ਜਿਸ ਵਿੱਚ ਪੰਜਾਬ ਸਰਕਾਰ ਕਾਮਯਾਬ ਹੋਈ ਹੈ। ਉਹਨਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਤੇ ਅੰਤਰਰਾਸ਼ਟਰੀ ਲੈਵਲ ਤੇ ਖੇਡਣ ਵਾਲੇ ਖਿਡਾਰੀ ਨੂੰ ਜਿੱਥੇ ਸਰਕਾਰੀ ਨੌਕਰੀ ਦਿੱਤੀ ਗਈ ਉੱਥੇ ਉਨ੍ਹਾਂ ਨੂੰ ਕਰੌੜਾਂ ਦੇ ਇਨਾਮ ਦੇ ਕੇ ਉਹਨਾਂ ਦਾ ਹੌਸਲਾ ਵੀ ਮਾਨ ਸਰਕਾਰ ਨੇ ਵਧਾਇਆ ਹੈ। ਇਸ ਮੌਕੇ ਤੇ ਡਾਕਟਰ ਚਰਨਜੀਤ ਸਿੰਘ ਨੇ ਸਮਾਜ ਸੇਵੀ ਸੰਸਥਾਵਾਂ, ਯੂਥ ਕਲੱਬਾਂ ਅਤੇ ਧਾਰਮਿਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਅਪਣਾ ਅਹਿਮ ਰੋਲ ਨਿਭਾਉਣ । ਉਹਨਾਂ ਕਿਹਾ ਕਿ ਸਾਡੇ ਨੌਜਾਵਨਾਂ ਨੂੰ ਝੂਠੇ ਲਾਲਚਾਂ ਅਤੇ ਫੋਕੀ ਸ਼ੋਹਰਤ ਦਾ ਜਾਲ ਵਿਖਾ ਕੇ  ਭਰਮਾਉਣ ਵਾਲੇ ਲੋਕਾਂ ਤੋਂ ਵੀ ਸਾਵਧਾਨ ਰਹਿਣਾ ਪਵੇਗਾ। ਇਸ ਮੌਕੇ ਤੇ ਨੌਜਵਾਨਾ  ਨੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਦਾ ਧੰਨਵਾਦ ਵੀ ਕੀਤਾ। ਉਨ੍ਹਾਂ  ਨਾਲ ਇਸ ਮੌਕੇ ਬੀਰਦਵਿੰਦਰ ਸਿੰਘ ਬੱਲਾ, ਤੇਜਿੰਦਰ ਸਿੰਘ ਬਿੱਲੂ ਕਲਾਰਾਂ, ਭੁਪਿੰਦਰ ਸਿੰਘ ਭੂਰਾ ਉੱਪ ਪ੍ਰਧਾਨ ਚਮਕੌਰ ਸਾਹਿਬ, ਸੁਖਵੀਰ ਸਿੰਘ ਕੌਂਸਲਰ, ਜਗਤਾਰ ਸਿੰਘ ਘੜੂੰਆਂ ਸਿਆਸੀ ਸਕੱਤਰ, ਬਿੰਦਾ ਕਤਲੋਰ, ਨਵਦੀਪ ਸਿੰਘ ਟੋਨੀ,ਗੁਰਬੀਰ ਸਿੰਘ, ਵਿਸ਼ਾਲ,ਅਰਸ਼ਪ੍ਰੀਤ ਸਿੰਘ ਕਲੱਬ ਪ੍ਰਧਾਨ,ਕੁਲਵਿੰਦਰ ਸਿੰਘ ਸੰਧੂਆਂ,ਸਮਰੱਥ, ਜਗਮੋਹਨ ਸਿੰਘ ਰੰਗੀਆਂ,ਗੁਰਦੀਪ ਸਿੰਘ, ਮੇਹਰਬਾਨ ਸਿੰਘ, ਭੂਸ਼ਨ , ਵਰਮਾ ਜੀ, ਤਰਨਜੋਤ ਸਿੰਘ, ਰੁਘਵੀਰ ਸਿੰਘ ਰੰਗੀ, ਅਮ੍ਰਿਤ ਚੋਹਾਨ, ਕਰਨ, ਆਸੂ ਆਦਿ ਹਾਜ਼ਰ ਸਨ।
Share the Post:

Related Posts

ਕੌਂਸਲ ਪ੍ਰਧਾਨ ਵਿਰੁੱਧ ਬੇਭਰੋਸਗੀ ਮਤੇ ਸਬੰਧੀ ਰੱਖੀ ਮੀਟਿੰਗ ਸੁਰੱਖਿਆ ਕਰਨਾ ਦਾ ਹਵਾਲਾ ਦੇ ਪ੍ਰਸ਼ਾਸਨ ਵੱਲੋਂ ਰੱਦ

ਨਿਰਭੈ ਸੋਚ/ ਵਿਨੋਦ ਗੁਪਤਾ ਜ਼ੀਰਕਪੁਰ,ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਵੱਲੋਂ ਅੱਜ ਉਨ੍ਹਾਂ ਵਿਰੁੱਧ ਕੌਂਸਲ ਦੇ 21 ਮੈਂਬਰਾਂ

Read More
Scroll to Top