ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ 22 ਜੂਨ ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਨਵੀਂ ਅਨਾਜ ਮੰਡੀ ਵਿਚ ਸੂਰਜਮੁੱਖੀ ਦੀ ਫਸਲ ਨੂੰ ਲੈ ਕੇ ਮੰਡੀ ਦਾ ਦੌਰਾ ਕੀਤਾ। ਉਨਾਂ ਕਿਹਾ ਕਿ ਪਹਿਲੀ ਜੂਨ ਤੋਂ ਬਿਨਾਂ ਕਿਸੇ ਰੁਕਾਵਟ ਦੇ ਕਿਸਾਨਾਂ ਦੀ ਸੂਰਜਮੁੱਖੀ ਦੀ ਫਸਲ ਵਿਕ ਰਹੀ ਹੈ। ਇੰਨਾ ਹੀ ਨਹੀਂ ਉਨਾਂ ਦੀ ਫਸਲ ਦੀ ਰਕਮ ਸਮੇਂ ਸਿਰ ਉਨਾਂ ਦੇ ਖਾਤਿਆਂ ਵਿਚ ਜਮਾਂ ਹੋ ਰਹੀ ਹੈ। ਬੇਦੀ ਨੇ ਕਿਹਾ ਕਿ 2014 ਵਿਚ ਸੂਰਜਮੁੱਖੀ ਦਾ ਭਾਅ 3700 ਰੁਪਏ ਪ੍ਰਤੀ ਕੁਇੰਟਲ ਸੀ ਜੋ ਹੁਣ 7250 ਰੁਪਏ ਹੋ ਗਿਆ ਹੈ ਜੋ ਲਗਭਗ ਦੋਗੁਣਾ ਹੈ। ਉਨਾਂ ਕਿਹਾ ਕਿ ਇਸ ਤਰਾਂ ਭਾਜਪਾ ਸਰਕਾਰ ਨੇ ਆਪਣਾ ਵਾਅਦਾ ਨਿਭਾਇਆ ਹੈ। ਉਨਾਂ ਕਿਹਾ ਕਿ ਇਹ ਸਿਰਫ ਭਾਜਪਾ ਸਰਕਾਰ ਵਿਚ ਹੀ ਸੰਭਵ ਹੋ ਸਕਿਆ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ਾਹਬਾਦ ਰੈਲੀ ਦੌਰਾਨ ਸੂਰਜਮੁੱਖੀ ਦੀ ਖਰੀਦ ਪਹਿਲੀ ਜੂਨ ਤੋਂ ਸ਼ੁਰੂ ਕਰਨ ਦਾ ਵਾਅਦਾ ਕੀਤਾ ਸੀ ਜੋ ਪੂਰਾ ਕੀਤਾ ਗਿਆ ਹੈ,ਜਿਸ ਨਾਲ ਕਿਸਾਨਾਂ ਵਿਚ ਖੁਸ਼ੀ ਦਾ ਮਾਹੌਲ ਹੈ। ਬੇਦੀ ਨੇ ਕਿਹਾ ਕਿ ਹਡ਼ਾਂ ਕਾਰਨ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਲਗਾਤਾਰ ਦਿਨ ਰਾਤ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਲੋਕ ਬਰਸਾਤੀ ਸਮੇਂ ਅਰਾਮ ਦੀ ਨੀਂਦ ਸੌਂ ਸਕੱਣ।ਬੇਦੀ ਨੇ ਸਾਬਕਾ ਤੇ ਵਰਤਮਾਨ ਵਿਧਾਇਕ ਨੂੰ ਲੰਮੇਂ ਹੱਥੀਂ ਲੈਂਦਿਆਂ ਕਿਹਾ ਕਿ ਲੋਕਾਂ ਨੇ ਜਿਸ ਵਿਸ਼ਵਾਸ਼ ਨਾਲ ਮੌਜੂਦਾ ਵਿਧਾਇਕ ਨੂੰ ਭਾਰੀ ਵੋਟਾਂ ਨਾਲ ਜਿਤਾਇਆ ਸੀ ਉਹ ਉਨਾਂ ਦੀਆਂ ਆਸ਼ਾਵਾਂ ਤੇ ਖਰਾ ਨਹੀਂ ਉਤਰਿਆ। ਬੇਦੀ ਨੇ ਕਿਹਾ ਕਿ ਉਹ ਅੱਜ ਵੀ ਹਲਕੇ ਦੇ ਲੋਕਾਂ ਦੇ ਨਾਲ ਹਨ ਤੇ ਹਲਕੇ ਵਿਚ ਕੋਈ ਪੇ੍ਰਸ਼ਾਨੀ ਨਹੀਂ ਆਉਣ ਦੇਣਗੇ। ਉਨਾਂ ਕਿਹਾ ਕਿ ਉਹ ਹਲਕੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਅਧਿਕਾਰੀਆਂ ਨੂੰ ਆਦੇਸ਼ ਦੇ ਰਹੇ ਹਨ। ਕਿਸਾਨ ਮੋਰਚਾ ਦੇ ਜਿਲਾ ਪ੍ਰਧਾਨ ਜਗਦੀਪ ਸਾਂਗਵਾਨ ਨੇ ਕਿਹਾ ਕਿ ਕ੍ਰਿਸ਼ਨ ਬੇਦੀ ਦੇ ਯਤਨਾਂ ਸਦਕਾ ਪਹਿਲੀ ਵਾਰ ਠੋਲ ਮੰਡੀ ਵਿਚ ਸੂਰਜਮੁੱਖੀ ਦੀ ਫਸਲ ਵਿਕ ਰਹੀ ਹੈ। ਕਿਸਾਨਾਂ ਨੇ ਸਾਬਕਾ ਮੰਤਰੀ ਕ੍ਰਿਸ਼ਨ ਬੇਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਦੇ ਯਤਨਾਂ ਸਦਕਾ ਉਨਾਂ ਦੀ ਫਸਲ ਐਮ ਐਸ ਪੀ ਤੇ ਵਿਕ ਰਹੀ ਹੈ। ਇਸ ਮੌਕੇ ਮੰਡਲ ਪ੍ਰਧਾਨ ਮੁਲਖ ਰਾਜ ਗੁੰਬਰ, ਤਰਲੋਚਨ ਸਿੰਘ ਹਾਂਡਾ, ਸਰਬਜੀਤ ਸਿੰਘ ਕਲਸਾਣੀ, ਅਨਾਜ ਮੰਡੀ ਐਸੋਸ਼ੀਏਸ਼ਨ ਦੇ ਪ੍ਰਧਾਨ ਧਨਪਤ ਰਾਏ ਅਗਰਵਾਲ, ਭਾਜਪਾ ਕਿਸਾਨ ਮੋਰਚੇ ਦੇ ਜਿਲਾ ਮਹਾਂ ਮੰਤਰੀ ਮਾਂਗੇ ਰਾਮ ਯਾਰਾ ਆਦਿ ਤੋਂ ਇਲਾਵਾ ਕਈ ਪਤਵੰਤੇ ਮੌਜੂਦ ਸਨ।
ਕੌਂਸਲ ਪ੍ਰਧਾਨ ਵਿਰੁੱਧ ਬੇਭਰੋਸਗੀ ਮਤੇ ਸਬੰਧੀ ਰੱਖੀ ਮੀਟਿੰਗ ਸੁਰੱਖਿਆ ਕਰਨਾ ਦਾ ਹਵਾਲਾ ਦੇ ਪ੍ਰਸ਼ਾਸਨ ਵੱਲੋਂ ਰੱਦ
ਨਿਰਭੈ ਸੋਚ/ ਵਿਨੋਦ ਗੁਪਤਾ ਜ਼ੀਰਕਪੁਰ,ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਵੱਲੋਂ ਅੱਜ ਉਨ੍ਹਾਂ ਵਿਰੁੱਧ ਕੌਂਸਲ ਦੇ 21 ਮੈਂਬਰਾਂ