ਮਾਮਲਾ ਤ੍ਰਿਵੇਦੀ ਕੈਂਪ ’ਚ ਨਸ਼ੇ ਦੀ ਵਿਕਰੀ ਦਾ

ਮੁਬਾਰਕਪੁਰ ਤ੍ਰਿਵੇਂਦੀ ਕੈਂਪ ’ਚ ਤੀਸਰੇ ਦਿਨ ਵੀ ਕੀਤੀ ਛਾਪੇਮਾਰੀ
* 10 ਗ੍ਰਾਮ ਚਿੱਟੇ ਸਮੇਤ ਮਹਿਲਾ ਗ੍ਰਿਫ਼ਤਾਰ
*ਦਰਜਨਾਂ ਸ਼ੱਕੀਆਂ ਤੋਂ ਪੁੱਛਗਿੱਛ ਜਾਰੀ
ਡੇਰਾਬੱਸੀ, ਪੁਸ਼ਪਿੰਦਰ ਕੌਰ
ਡੇਰਾਬੱਸੀ ਦੇ ਮੁਬਾਰਕਪੁਰ, ਮੀਰਪੁਰ ਅਤੇ ਤ੍ਰਿਵੇਦੀ ਕੈਂਪ ਵਿਕਦੇ ਨਸ਼ੇ ਨੂੰ ਰੋਕਣ ਲਈ ਪੁਲਿਸ ਵੱਲੋਂ ਕੇਸੋ (ਕਾਰਡਨ ਐਂਡ ਸਰਚ ਅਪਰੇਸ਼ਨ) ਤੀਸਰੇ ਦਿਨ ਵੀ ਏ.ਐਸ.ਪੀ ਡੇਰਾਬੱਸੀ ਵੈਭਵ ਚੌਧਰੀ ਦੀ ਅਗਵਾਈ ਵਿਚ ਜਾਰੀ ਰਿਹਾ। ਪੁਲਿਸ ਨੇ ਮੁਹਿੰਮ ਦੌਰਾਨ ਇੱਕ ਮਹਿਲਾ ਨੂੰ 10 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮ ਮਹਿਲਾ ਦੀ ਪਹਿਚਾਣ ਨੀਤੂ 47 ਪਤਨੀ ਸੇਖਰ ਵਾਸੀ ਢੇਹਾ ਕਲੋਨੀ ਮੁਬਾਰਕਪੁਰ ਦੇ ਤੌਰ ‘ਤੇ ਹੋਈ ਹੈ। ਨਸ਼ਿਆ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਚ ਤਹਿਤ ਮੁਲਜ਼ਮਾਂ ਦੀ ਪ੍ਰਾਪਰਟੀ ਵੀ ਅਟੈਚ ਕਰਨ ਲਈ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆ ਏ.ਐਸ.ਪੀ ਵੈਭਵ ਚੌਧਰੀ ਨੇ ਦੱਸਿਆ ਕਿ ਕੇਸੋ ਅਭਿਆਨ ਚਲਾਇਆ ਹੋਇਆ ਹੈ। ਜਿਸ ਵਿਚ ਥਾਣਾ ਮੁਖੀ ਡੇਰਾਬੱਸੀ ਅਜੀਤੇਸ਼ ਕੌਂਸਲ, ਲਾਲੜੂ ਥਾਣਾ ਮੁਖੀ ਗੁਰਜੀਤ ਸਿੰਘ ਅਤੇ ਹੰਡੇਸਰਾ ਪੁਲਿਸ ਥਾਣਾ ਮੁਖੀ ਸ਼ਿਵਦੀਪ ਸਿੰਘ ਬਰਾੜ ਅਤੇ ਮੁਬਾਰਕਪੁਰ ਪੁਲਿਸ ਚੌਂਕੀ ਇੰਚਾਰਜ ਸਤਨਾਮ ਸਿੰਘ ਸਮੇਤ ਪੁਲਿਸ ਟੀਮ ਸ਼ਾਮਿਲ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ 10 -12 ਸ਼ੱਕੀਆਂ ਤੋਂ ਪੁੱਛ ਗਿੱਛ ਕੀਤੀ ਅਤੇ 7 ਵਹੀਕਲਾਂ ਨੂੰ ਜਾਂਚ ਦੇ ਘੇਰੇ ਵਿਚ ਲਿਆਂਦਾ ਗਿਆ ਹੈ। ਪੁਲਿਸ ਵੱਲੋਂ ਸ਼ੁਕਰਵਾਰ ਨੂੰ 10 ਗ੍ਰਾਮ ਚਿੱਟੇ  ਅਤੇ 2 ਕਿਲੋ ਗਾਂਜੇ ਸਮੇਤ ਵੀਰਵਾਰ ਨੂੰ ਦੋ ਮਹਿਲਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਦੀ ਕੇਸ ਵਿਚ ਪ੍ਰਾਪਰਟੀ ਅਟੈਚ ਕਰਨ ਲਈ ਦਸਤਾਵੇਜੀ ਕਾਰਵਾਈ ਆਰੰਭੀ ਗਈ ਹੈ। ਉਨ੍ਹਾਂ ਦÇੱਸਆ ਕਿ ਪੁਲਿਸ ਨਸ਼ਿਆ ਦੀ ਵਿਕਰੀ ਨੂੰ ਰੋਕਣ ਲਈ ਪੂਰੀ ਵਾਹ ਲਾ ਰਹੀ ਹੈ।

Share the Post:

Related Posts

ਕੌਂਸਲ ਪ੍ਰਧਾਨ ਵਿਰੁੱਧ ਬੇਭਰੋਸਗੀ ਮਤੇ ਸਬੰਧੀ ਰੱਖੀ ਮੀਟਿੰਗ ਸੁਰੱਖਿਆ ਕਰਨਾ ਦਾ ਹਵਾਲਾ ਦੇ ਪ੍ਰਸ਼ਾਸਨ ਵੱਲੋਂ ਰੱਦ

ਨਿਰਭੈ ਸੋਚ/ ਵਿਨੋਦ ਗੁਪਤਾ ਜ਼ੀਰਕਪੁਰ,ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਵੱਲੋਂ ਅੱਜ ਉਨ੍ਹਾਂ ਵਿਰੁੱਧ ਕੌਂਸਲ ਦੇ 21 ਮੈਂਬਰਾਂ

Read More
Scroll to Top