ਯੂਨੀਵਰਸਿਟੀ ਕਾਮਨ ਐਂਟਰੰਸ ਟੈਸਟ ਲਈ 3500 ਦੇ ਕਰੀਬ ਹੋਈ ਰਜਿਸਟ੍ਰੇਸ਼ਨ 

ਕੌਮੀ ਤੇ ਕੌਮਾਂਤਰੀ ਪੱਧਰ ਤੇ ਮਿਸਾਲੀ ਯੂਨੀਵਰਸਿਟੀ ਹੋਣ ਕਾਰਨ ਹੋਇਆ ਸੰਭਵ: ਬਿਕਰਮ ਸੰਧੂ 
   ਨਿਰਭੈ ਸੋਚ/ਰਾਜੇਸ਼ ਡੈਨੀ
ਅੰਮ੍ਰਿਤਸਰ, 24 ਜੂਨ ਦਿਨ ਸੋਮਵਾਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਲੋਂ ਵੱਖ ਵੱਖ ਵਿਭਾਗਾਂ ਦੇ ਵਿੱਚ ਨਵੇਂ ਵਿੱਦਿਅਕ ਸ਼ੈਸ਼ਨ ਦੇ ਅਨੁਸਾਰ ਨਵੇਂ ਦਾਖਲੇ ਕਰਨ ਦੇ ਲਈ ਰਜਿਸਟਰਡ ਕੀਤੇ ਗਏ ਵਿਿਦਆਰਥੀਆਂ ਦੀ ਗਿਣਤੀ 3500 ਦੇ ਕਰੀਬ ਹੈ। ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੋਣ ਦੇ ਨਾਲ ਨਾਲ ਬੀਤੇ ਵਰ੍ਹਿਆਂ ਦੇ ਮੁਕਾਬਲੇ ਦੁਗਣੀ ਤਿਗਣੀ ਗਿਣਤੀ ਹੈ। ਇਸ ਤੋਂ ਪਹਿਲਾਂ ਇੰੰਨ੍ਹੀ ਵੱਡੀ ਗਿਣਤੀ ਵਿੱਚ ਕਦੇ ਵੀ ਵਿਿਦਆਰਥੀ ਰਜਿਸਟਰਡ ਨਹੀਂ ਹੋਏ। ਜੀਐਨਡੀਯੂ ਦੇ 5 ਦਹਾਕਿਆਂ ਤੋਂ ਵੀ ਵੱਧ ਦੇ ਇਤਿਹਾਸ ਵਿੱਚ ਅਜਿਹੀ ਰਜਿਸਟ੍ਰੇਸ਼ਨ ਕਦੇ ਵੀ ਦਰਜ ਹੁੰਦੀ ਨਹੀਂ ਵੇਖੀ ਗਈ। ਇਸ ਗੱਲ ਦੀ ਜਾਣਕਾਰੀ ਨਵਨਿਯੁੱਕਤ ਐਡਮਿਸ਼ਨ ਕੋਆਰਡੀਨੇਟਰ ਪ੍ਰੋH ਡਾH ਬਿਕਰਮ ਸੰਧੂ ਦੇ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਹ ਗਿਣਤੀ ਸਿਰਫ ਤੇ ਸਿਰਫ 24 ਜੂਨ ਦਿਨ ਸੋਮਵਾਰ ਨੂੰ ਜੀਐਨਡੀਯੂ ਵੱਲੋਂ ਲਏ ਜਾ ਰਹੇ ਯੂਨੀਵਰਸਿਟੀ ਕਾਮਨ ਐਂਟਰੰਸ ਟੈਸਟ ਨਾਲ ਸਬੰਧਤ ਹੈ। ਜਦੋਂ ਕਿ 28 ਜੂਨ ਦਿਨ ਸ਼ੁੱਕਰਵਾਰ ਨੂੰ ਰਹਿੰਦੇ ਵਿਭਾਗਾਂ ਦੇ ਲਈ ਲਏ ਜਾ ਰਹੇ ਯੂਨੀਵਰਸਿਟੀ ਕਾਮਨ ਐਂਟਰੰਸ ਟੈਸਟ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਰਜਿਸਟਰਡ ਹੋਏ ਵਿਿਦਆਰਥੀਆਂ ਦੀ ਗਿਣਤੀ ਅਲੱਗ ਹੈ। ਐਡਮਿਸ਼ਨ ਕੋਆਰਡੀਨੇਟਰ ਪ੍ਰੋH ਡਾH ਬਿਕਰਮ ਸੰਧੂ ਨੇ ਅੱਗੇ ਦੱਸਿਆ ਕਿ ਇੰਨ੍ਹੀ ਵੱਡੀ ਗਿਣਤੀ ਵਿੱਚ ਵਿਿਦਆਰਥੀਆਂ ਵੱਲੋਂ ਯੂਨੀਵਰਸਿਟੀ ਕਾਮਨ ਐਂਟਰੰਸ ਟੈਸਟ ਦੇ ਲਈ ਰਜਿਸਟ੍ਰੇਸ਼ਨ ਕਰਵਾਉਣਾ ਜੀਐਨਡੀਯੂ ਦੇ ਕੌਮੀ ਤੇ ਕੌਮਾਂਤਰੀ ਪੱਧਰ ਤੇ ਮਿਸਾਲੀ ਯੂਨੀਵਰਸਿਟੀ ਹੋਣ ਦੀ ਗਵਾਹੀ ਭਰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਇੱਕ ਵੱਡਾ ਕਾਰਨ ਵੀਸੀ ਪ੍ਰੋH ਡਾH ਜਸਪਾਲ ਸਿੰਘ ਸੰਧੂ ਦੀ ਦੂਰ ਅੰਦੇਸ਼ੀ ਸੋਚ ਸਦਕਾ ਕੌਮੀ ਤੇ ਕੌਮਾਂਤਰੀ ਪੱਧਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਲੋਂ ਆਪਣੇ ਨਾਮ ਦਾ ਡੰਕਾ ਵਜਾਉਣਾ ਵੀ ਮੰਨਿਆ ਜਾ ਸੱਕਦਾ ਹੈ। ਜਦੋਂ ਕਿ ਜੀਐਨਡੀਯੂ ਦਾ ਸਾਫ^ਸੁੱਥਰਾ ਤੇ ਹਰਿਆ ਭਰਿਆ ਖੁਸ਼ ਗਵਾਰ ਵਿੱFਦਿਅਕ ਮਾਹੌਲ ਵੀ ਵਿਿਦਆਰਥੀਆਂ ਦੀ ਪਹਿਲੀ ਪਸੰਦ ਦਾ ਕਾਰਨ ਹੈ। ਉਨ੍ਹਾਂ ਦੱFਸਿਆ ਕਿ ਇਸ ਯੂਨੀਵਰਸਿਟੀ ਕਾਮਨ ਐਂਟਰੰਸ ਟੈਸਟ ਨੂੰ ਲੈ ਕੇ ਕੁੱਲ 11 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਜਦੋਂ ਕਿ ਨਤੀਜੇ ਵੀ ਘੱਟ ਤੋਂ ਘੱਟ ਸਮੇਂ ਵਿੱਚ ਤਿਆਰ ਕਰਕੇ ਸਫਲ ਵਿਿਦਆਰਥੀਆਂ ਨੂੰ ਕਾਊਂਸਲੰਿਗ ਦੇ ਵਿੱਚ ਸ਼ਾਮਲ ਹੋਣ ਲਈ ਸ਼ੈਡਿਊਲ ਜਾਰੀ ਕੀਤਾ ਜਾਵੇਗਾ। ਐਡਮਿਸ਼ਨ ਕੋਆਰਡੀਨੇਟਰ ਪ੍ਰੋH ਡਾH ਬਿਕਰਮ ਸੰਧੂ ਨੇ ਅੱਗੇ ਦੱਸਿਆ ਕਿ ਯੂਨੀਵਰਸਿਟੀ ਕਾਮਨ ਐਂਟਰੰਸ ਟੈਸਟ ਨੂੰ ਲੈ ਕੇ ਜੀਐਨਡੀਯੂ ਪ੍ਰਬੰਧਨ ਦੇ ਵੱਲੋਂ ਸਬੰਧਤ ਤੇ ਜ਼ਿੰਮੇਵਾਰ ਅਧਿਆਪਨ ਤੇ ਗੈਰ ਅਧਿਆਪਨ ਸਟਾਫ ਦੇ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿੰਨ੍ਹੀ ਵੱਡੀ ਗਿਣਤੀ ਵਿੱਚ ਵਿਿਦਆਰਥੀਆਂ ਦੇ ਵੱਲੋਂ ਯੂਨੀਵਰਸਿਟੀ ਕਾਮਨ ਐਂਟਰੰਸ ਟੈਸਟ ਦੇ ਲਈ ਰਜਿਸਟ੍ਰੇਸ਼ਨ ਕਰਵਾਈ ਗਈ ਹੈ। ਉਸ ਤੋਂ ਸ਼ਾਨਦਾਰ ਤੇ ਬੇਹਤਰ ਵਿਿਦਆਰਥੀ (ਸ਼ੁੱਧ ਕਰੀਮ) ਯੂਨੀਵਰਸਿਟੀ ਨੂੰ ਮਿਲਣ ਦੀ ਸੰਭਾਵਨਾ ਤੋਂ ਇੰਨਕਾਰ ਨਹੀਂ ਕੀਤਾ ਜਾ ਸੱਕਦਾ।ਉਨ੍ਹਾਂ ਕਿਹਾ ਕਿ ਮਿਸਾਲੀ ਵਿਿਦਆਰਥੀਆਂ ਦੀ ਨਬਜ਼ ਨੂੰ ਪਛਾਣਨ ਦੀ ਮੁਹਾਰਤ ਰੱਖਣ ਵਾਲੇ ਜੀਐਨਡੀਯੂ ਦੇਸ਼ ਦੀ ਇੱਕੋ ਇੱਕ ਅਜਿਹੀ ਯੂਨੀਵਰਸਿਟੀ ਹੈ ਜੋ ਵਿਿਦਆਰਥੀਆਂ ਤੇ ਉਨ੍ਹਾਂ ਦੇ ਮਾਂਪਿਆਂ ਦੀਆਂ ਆਸਾਂ ਤੇ ਉਮੀਦਾਂ ਤੇ ਖਰਾ ਉFੱਤਰਦੀ ਹੈ। ਉਨ੍ਹਾਂ ਦੱਸਿਆ ਕਿ ਕੌਮੀ ਤੇ ਕੌਮਾਂਤਰੀ ਪੱਧਰ ਦੇ ਸਰਕਾਰੀ ਤੇ ਗੈਰ ਸਰਕਾਰੀ ਸ਼ਾਨਦਾਰ ਤੇ ਬੇਹਤਰ ਅਹੁੱਦਿਆਂ ਤੇ ਆਪਣੇ ਵਿਿਦਆਰਥੀਆਂ ਨੂੰ ਬਿਰਾਜਮਾਨ ਕਰਵਾਉਣ ਦਾ ਸਿਹਰਾ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਰ ਜਾਂਦਾ ਹੈ। ਜੇ ਮਾਹਿਰਾਂ ਦੀ ਮੰਨੀਏ ਤਾਂ ਯੂਨੀਵਰਸਿਟੀ ਕਾਮਨ ਐਂਟਰੰਸ ਟੈਸਟ ਦੇ ਲਈ ਰਜਿਸਟ੍ਰੇਸ਼ਨ ਕਰਵਾਉਣ ਦਾ ਵੱਡਾ ਕਾਰਨ ਕੈਨੇਡਾ ਸਮੇਤ ਕਈ ਹੋਰਨਾ ਦੇਸ਼ਾਂ ਦੇ ਵੱਲੋਂ ਬਾਰਵੀਂ ਪਾਸ ਵਿਿਦਆਰਥੀਆਂ ਨੂੰ ਕਿਸੇ ਵੀ ਪ੍ਰਕਾਰ ਦਾ ਵੀਜ਼ਾ ਦੇਣ ਦੇ ਲਈ ਬਦਲੀ ਗਈ ਵੀਜ਼ਾ ਪ੍ਰਣਾਲੀ ਤੇ ਨਿਯਮਾਂਵਲੀ ਵੀ ਮੰਨਿਆ ਗਿਆ ਹੈ। ਅਜਿਹੇ ਵਿੱਚ ਵਿਿਦਆਰਥੀਆਂ ਦੇ ਵੱਲੋਂ ਗ੍ਰੇਜੂਏਸ਼ਨ ਦੀ ਪੜ੍ਹਾਈ ਕਰਨ ਦੇ ਲਈ ਜੀਐਨਡੀਯੂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
Share the Post:

Related Posts

ਕੌਂਸਲ ਪ੍ਰਧਾਨ ਵਿਰੁੱਧ ਬੇਭਰੋਸਗੀ ਮਤੇ ਸਬੰਧੀ ਰੱਖੀ ਮੀਟਿੰਗ ਸੁਰੱਖਿਆ ਕਰਨਾ ਦਾ ਹਵਾਲਾ ਦੇ ਪ੍ਰਸ਼ਾਸਨ ਵੱਲੋਂ ਰੱਦ

ਨਿਰਭੈ ਸੋਚ/ ਵਿਨੋਦ ਗੁਪਤਾ ਜ਼ੀਰਕਪੁਰ,ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਵੱਲੋਂ ਅੱਜ ਉਨ੍ਹਾਂ ਵਿਰੁੱਧ ਕੌਂਸਲ ਦੇ 21 ਮੈਂਬਰਾਂ

Read More
Scroll to Top