ਟ੍ਰੇਨਿੰਗ ਮਿਤੀ 24-06-2024 ਤੋਂ 28-06 -2024 ਤੱਕ : ਪ੍ਰਿੰਸੀਪਲ ਡਾ. ਬਿਮਲ ਸ਼ਰਮਾ
ਵੈਟਰਨਰੀ ਪੌਲੀਟੈਕਨਿਕ ਕਾਲਜ ਅਤੇ ਖੇਤਰੀ ਖੋਜ ਸਿਖਲਾਈ ਕੇਂਦਰ, ਕਾਲਝਰਾਣੀ ਦੇ ਪ੍ਰਿੰਸੀਪਲ-ਕਮ-ਜੁਆਇੰਟ ਡਾਇਰੈਕਟਰ ਡਾ ਬਿਮਲ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਬੱਕਰੀ ਪਾਲਣ ਜੋ ਕਿ ਇੱਕ ਕਿੱਤਾ ਮੁਖੀ ਕੋਰਸ ਹੈ ਦੀ ਟ੍ਰੇਨਿੰਗ ਮਿਤੀ 24-06-2024ਤੋਂ 28-06-2024 ਤੱਕ ਕਾਲਝਰਾਣੀ ਸੈਂਟਰ ਵਿਖੇ ਕਰਵਾਈ ਜਾ ਰਹੀ ਹੈ। ਇਸ ਕਿੱਤਾ ਮੁਖੀ ਕੋਰਸ ਦੀ ਫੀਸ ਪੁਰਸ਼ਾਂ ਲਈ 1000 ਰੁਪਏ/- ਅਤੇ ਔਰਤਾਂ ਲਈ ਇਹ ਕੋਰਸ ਬਿਲਕੁਲ ਮੁਫਤ ਕਰਵਾਇਆ ਜਾ ਰਿਹਾ ਹੈ। ਇਸ ਟ੍ਰੇਨਿੰਗ ਦੌਰਾਨ ਮਾਹਰ ਡਾਕਟਰਾਂ ਵਲੋਂ ਬੱਕਰੀਆਂ ਦੇ ਰੱਖ-ਰਖਾਓ, ਬਿਮਾਰੀਆਂ ਅਤੇ ਵੈਕਸੀਨੇਸ਼ਨ ਸੰਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਜਾਵੇਗੀ ਅਤੇ ਸਿਖਿਆਰਥੀਆਂ ਨੂੰ ਕਾਲਝਰਾਣੀ ਸੈਂਟਰ ਵਿਖੇ ਸਥਿਤ ਬੀਟਲ ਬੱਕਰੀਆਂ ਦੇ ਫਾਰਮ ਦਾ ਦੌਰਾ ਵੀ ਕਰਵਾਇਆ ਜਾਵੇਗਾ। ਟ੍ਰੇਨਿੰਗ ਦੌਰਾਨ ਬੈਂਕ ਦੇ ਅਧਿਕਾਰੀਆਂ ਵਲੋਂ ਬੱਕਰੀਆਂ ਪਾਲਣ ਲਈ ਕਰਜਾ ਲੈਣ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਟ੍ਰੇਨਿੰਗ ਵਿੱਚ ਭਾਗ ਲੈਣ ਵਾਲੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਜਾਣਗੇ। ਇਸ ਟ੍ਰੇਨਿੰਗ ਦੀ ਰਜਿਸਟ੍ਰੇਸ਼ਨ ਮਿਤੀ 24-06-2024 (ਦਿਨ ਸੋਮਵਾਰ) ਨੂੰ ਸਵੇਰੇ 8.00 ਵਜੇ ਸ਼ੁਰੂ ਹੋਵੇਗੀ। ਟ੍ਰੇਨਿੰਗ ਵਿੱਚ ਭਾਗ ਲੈਣ ਵਾਲੇ ਉਮੀਦਵਾਰ ਸਬੂਤ ਵਜੋਂ ਅਧਾਰ ਕਾਰਡ ਅਤੇ 1ਫੋਟੋ ਨਾਲ ਲੈ ਕੇ ਆਉਣ l ਡਾ. ਬਿਮਲ ਸ਼ਰਮਾ ਨੇ ਕਾਲਝਰਾਣੀ ਸੈਂਟਰ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਟ੍ਰੇਨਿੰਗ ਵਿੱਚ ਵੱਧ ਚੜ ਕੇ ਹਿੱਸਾ ਲੈਣ ਤਾਂ ਜੋ ਇਸ ਕਿੱਤਾ ਮੁਖੀ ਕੋਰਸ ਕਰਨ ਉਪਰੰਤ ਆਪਣਾ ਰੋਜ਼ਗਾਰ ਸ਼ੁਰੂ ਕਰ ਸਕਣ। ਵਧੇਰੇ ਜਾਣਕਾਰੀ ਲਈ ਵੈਟਰਨਰੀ ਪੌਲੀਟੈਕਨਿਕ ਕਾਲਜ ਅਤੇ ਖੇਤਰੀ ਖੋਜ ਸਿਖਲਾਈ ਕੇਂਦਰ, ਕਾਲਝਰਾਣੀ ਵਿਖੇ ਸਵੇਰੇ 7.30 ਵਜੇ ਤੋਂ ਸ਼ਾਮ 2:00 ਤੱਕ ਸੰਪਰਕ ਕੀਤਾ ਜਾ ਸਕਦਾ ਹੈ।