ਸਰੰਗੀ ਦੀਆਂ ਧੁਨਾਂ ਨਾਲ ਮਹਿਕੀ ਕਲਾ ਪ੍ਰੀਸ਼ਦ ਦੀ ਸ਼ਾਮ,ਕਲਾਕਾਰਾਂ ਨੇ ਰੰਗ ਬੰਨਿਆ

 ਵਿਸ਼ਵ ਸੰਗੀਤ ਦਿਵਸ ਦੇ ਮੌਕੇ ਕਲਾ ਕੀਰਤੀ ਭਵਨ ਵਿਚ ਆਯੋਜਿਤ ਹੋਇਆ ਰਾਗਨੀ ਪ੍ਰੋਗਰਾਮ
 ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, ਸੰਗੀਤ ਦਾ ਜੀਵਨ ਵਿਚ ਮਹੱਤਵ ਪੂਰਨ ਯੋਗਦਾਨ ਹੈ। ਸੰਗੀਤ ਤੋਂ ਬਿਨਾਂ ਜਿੰਦਗੀ ਅਧੂਰੀ ਮੰਨੀ ਜਾਂਦੀ  ਹੈ ਸੰਗੀਤ  ਨੂੰ ਸਿਰਫ ਮਨੋਰੰਜਨ ਦਾ ਸਾਧਨ ਹੀ ਨਹੀਂ ਮੰਨਿਆ ਜਾਂਦਾ । ਸਗੋਂ ਸੰਗੀਤ ਜੀਵਨ ਨੂੰ ਰੰਗੀਨ ਤੇ ਅਨੰਦਮਈ ਬਣਾਉਂਦਾ ਹੈ । ਭਾਰਤੀ ਸੰਗੀਤ ਵਿਚ  ਸ਼ਾਸ਼ਤਰੀ ਸੰਗੀਤ , ਲੋਕ ਸੰਗੀਤ, ਪੌਪ ਸੰਗੀਤ,  ਫਿਲਮ ਸੰਗੀਤ ਸਣੇ ਵਿਭਿੰਨਤਾ ਵਿਚ ਬਹੁਤ ਅਮੀਰ ਹੈ। ਸੰਗੀਤ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਕਰਨਾ ਅਸੰਭਵ ਜਾਪਦਾ ਹੈ। ਇਹ ਵਿਚਾਰ ਹਰਿਆਣਾ ਕਲਾ ਪ੍ਰੀਸ਼ਦ ਦੇ ਡਾਇਰੈਕਟਰ ਨਗੇਂਦਰ ਸ਼ਰਮਾ  ਨੇ ਵਿਸ਼ਵ ਸੰਗੀਤ ਦਿਵਸ ਦੇ ਮੌਕੇ ਕਲਾ ਕਿਰਤੀ ਭਵਨ ਵਿਚ ਆਯੋਜਿਤ ਰਾਗਨੀ ਤੇ ਸਰੰਗੀ ਵਾਦਨ ਪ੍ਰੋਗਾਮ ਦੌਰਾਨ ਆਪਣੇ ਸੰਬੋਧਨ ਵਿਚ ਪ੍ਰਗਟ ਕੀਤੇ। ਵਿਸ਼ਵ ਸੰਗੀਤ ਦਿਵਸ ਦੇ ਮੌਕੇ ਭਿਵਾਨੀ ਤੋਂ ਲੋਕ ਗਾਇਕ ਇੰਦਰ ਸਿੰਘ ਲਾਂਬਾ ਤੇ ਉਨਾਂ ਦੀ ਟੀਮ ਨੇ ਆਪਣੀ ਪੇਸ਼ਕਾਰੀ ਕਰ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਸ਼ਮਾਂ ਰੋਸ਼ਨ ਕਰ ਕੇ ਕੀਤੀ ਗਈ। ਇਸ ਮੌਕੇ ਸੀਨੀਅਰ ਸਾਹਿਤਕਾਰ ਤੇ ਹਿਫਾ ਮੈਂਬਰ ਚੰਦਰ ਸ਼ੇਖਰ ਸ਼ਰਮਾ, ਲੋਕ ਕਲਾਕਾਰ ਮਨੋਜ ਜਾਲੇ,  ਥੀਏਟਰ ਕਲਾਕਾਰ ਸ਼ਿਵ ਕੁਮਾਰ ਕਿਰਮਚ ਆਦਿ ਮੌਜੂਦ ਸਨ।  ਨਗਿੰਦਰ ਸ਼ਰਮਾ ਨੇ ਕਲਾਕਾਰਾਂ ਨੂੰ ਗੁਲਦਸਤੇ ਭੇਂਟ ਕਰ ਜੀ ਆਇਆਂ ਕਿਹਾ।  ਮੰਚ ਦਾ ਸੰਚਾਲਨ ਵਿਕਾਸ ਸ਼ਰਮਾ ਨੇ ਬਾਖੂਬੀ ਕੀਤਾ।  ਪ੍ਰੋਗਰਾਮ ਦੀ ਪਹਿਲੀ ਪੇਸ਼ਕਾਰੀ ਵਿਚ ਇੰਦਰ ਸਿੰਘ ਲਾਂਬਾ ਦੀ ਸਮੁੱਚੀ ਟੀਮ ਨੇ ਸਾਰੰਗੀ ਤੇ ਵੱਖ ਵੱਖ ਧੁਨਾਂ ਵਜਾ ਕੇ  ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਦੇ ਨਾਲ ਹੀ ਉਨਾਂ ਨੇ ਸਾਰੰਗੀ ਦੇ ਇਤਿਹਾਸ ਤੋਂ ਸਰੋਤਿਆਂ ਨੂੰ ਜਾਣੰੂ ਕਰਾਇਆ।  ਉਨਾਂ ਕਿਹਾ ਕਿ ਸਾਰੰਗੀ 600ਸਾਲ ਪੁਰਾਣਾ ਸੰਗੀਤਕ ਸਾਜ ਹੈ ,ਜਿਸ ਨੂੰ ਲੋਕ ਕਲਾਕਾਰ ਸੰਭਾਲ ਕੇ ਨੌਜੁਆਨ ਪੀਡ਼ੀ ਤਕ ਪਹੁੰਚਾਉਣ ਦਾ ਯਤਨ ਕਰ ਰਹੇ ਹਨ।  ਦੂਜੀ ਪੇਸ਼ਕਾਰੀ ਵਿਚ ਕਲਾਕਾਰਾਂ ਨੇ ਰਾਗਨੀ ਪੇਸ਼ ਕਰ ਖੂਬ ਤਾਡ਼ੀਆਂ ਨਾਲ ਵਾਹ ਵਾਹ ਖੱਟੀ। ਮੈਂ ਭਰਨਾ ਗਈ  ਥੀ ਨੀਰ ਰਾਮ ਕੀ ਜਲਦੀ ਜਮਨਾ ਜੀ ਕੇ ਤੀਰ ਰਾਮ ਕੀ ਜਲਦੀ ਰਾਗਨੀ ਸ਼ੁਰੂ ਹੁੰਦੇ ਹੀ  ਤਾਡ਼ੀਆਂ ਦੀ ਗੂੰਜ ਨਾਲ ਮਾਹੌਲ ਖੁਸ਼ਗਵਾਰ ਹੋ ਗਿਆ। ਇੰਦਰਾ ਲਾਂਬਾ ਨੇ  ਗੰਗਾ ਜੀ ਤੇਰੇ ਖੇਤ ਮੇਂ ਵਰਗੀ ਰਾਗਨੀ ਨੇ ਸਭ ਦਾ ਮਨ ਮੋਹ ਲਿਆ। ਇੰਦਰ ਸਿੰਘ ਦੀ ਸਮੁੱਚੀ ਟੀਮ ਨੇ ਜਗਤ ਮੇਂ ਕੋਈ ਨਾ ਸਥਾਈ ਵਰਗੇ ਲੋਕ ਗੀਤਾਂ ਰਾਹੀਂ ਸਰੋਤਿਆਂ ਦਾ ਮਨੋਰੰਜਨ ਕੀਤਾ।  ਜੋ ਦੇਵੇ ਧੋਖਾ ਯਾਰ  ਨਾਈ ਵੋ ਯਾਰ ਨਹੀਂ  ਤੇ ਗੋਕੁਲਗਡ਼ ਸੇ ਚਲੀ ਰੇ  ਗੁਜਰੀਆ   ਮੇਰੇ ਮਨ ਮੇਂ ਬਸੀ ਵਰਗੇ ਗੀਤਾਂ ਨੇ ਸਰੋਤਿਆਂ ਨੂੰ ਕੀਲ ਲਿਆ। ਇਸ ਤੋਂ ਇਲਾਵਾ ਸਰੋਤਿਆਂ ਦੇ ਕਹਿਣ ਤੇ ਇੰਦਰ ਸਿੰਘ ਨੇ ਕਈ ਰਾਗਣੀਆਂ ਪੇਸ਼ ਕੀਤੀਆਂ।  ਆਖਰ ਵਿਚ ਹਰਿਆਣਾ ਕਲਾ ਪ੍ਰੀਸ਼ਦ ਵਲੋਂ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੇਸ਼ਕਾਰੀਆਂ ਕਰਨ ਵਾਲੇ ਕਲਾਕਾਰਾਂ ਵਿਚ ਪ੍ਰੇਮ ਚੰਦ, ਹਰੀਕੇਸ਼, ਰਾਜਿੰਦਰ,ਇੰਦਰਾ ਕਿਠਾਣਾ, ਕ੍ਰਿਸ਼ਨ ਕੁਮਾਰ, ਸੰਨੀ ਲਾਂਬਾ, ਆਦਿ ਸ਼ਾਮਲ ਸਨ। ਇਸ ਤੋੀ ਇਲਾਵਾ ਸੈਣੀ ਸਮਾਜ ਭਵਨ ਵਿਚ ਹਰਿਆਣਾ ਕਲਾ ਪ੍ਰੀਸ਼ਦ ਵਲੋਂ ਸਭਿਆਚਾਰਕ ਪ੍ਰੋਗਰਾਮ ਵੀ ਕਰਾਇਆ ਗਿਆ।

Share the Post:

Related Posts

ਕੌਂਸਲ ਪ੍ਰਧਾਨ ਵਿਰੁੱਧ ਬੇਭਰੋਸਗੀ ਮਤੇ ਸਬੰਧੀ ਰੱਖੀ ਮੀਟਿੰਗ ਸੁਰੱਖਿਆ ਕਰਨਾ ਦਾ ਹਵਾਲਾ ਦੇ ਪ੍ਰਸ਼ਾਸਨ ਵੱਲੋਂ ਰੱਦ

ਨਿਰਭੈ ਸੋਚ/ ਵਿਨੋਦ ਗੁਪਤਾ ਜ਼ੀਰਕਪੁਰ,ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਵੱਲੋਂ ਅੱਜ ਉਨ੍ਹਾਂ ਵਿਰੁੱਧ ਕੌਂਸਲ ਦੇ 21 ਮੈਂਬਰਾਂ

Read More
Scroll to Top