ਨਰੇਸ਼ ਭੋਲਾ ਸਰਬਸੰਮਤੀ ਨਾਲ ਪੰਜਾਬ ਪ੍ਰਦੇਸ਼ ਵਪਾਰ ਮੰਡਲ ਯੂਨਿਟ ਸੁਨਾਮ ਦੇ ਬਣੇ ਪ੍ਰਧਾਨ

ਨਿਰਭੈ ਸੋਚ/ਜਗਸੀਰ ਲੌਂਗੋਵਾਲ
ਸੁਨਾਮ ਉਧਮ ਸਿੰਘ ਵਾਲਾ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਯੂਨਿਟ ਸੁਨਾਮ ਦੀ ਇੱਕ ਮੀਟਿੰਗ ਪ੍ਰਧਾਨ ਪਵਨ ਗੁਜਰਾਂ ਦੀ ਅਗਵਾਈ ਦੇ ਵਿੱਚ ਬੀਕਾਨੇਰ ਸਵੀਟਸ ਵਿਖੇ ਹੋਈ ਜਿਸ ਵਿੱਚ ਪਵਨ ਗੁਜਰਾਂ ਵੱਲੋਂ ਕਾਰਜਕਾਲ ਪੂਰਾ ਹੋਣ ਤੇ ਆਪਣੇ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ। ਨਵੇਂ ਚੋਣ ਦੇ ਲਈ ਰਾਮਲਾਲ ਜੈਨ ਅਤੇ ਅਮਰਨਾਥ ਲਹਿਰਾ ਵਾਲਿਆਂ ਨੂੰ ਅਬਜਰਵਰ ਬਣਾਇਆ ਗਿਆ ਅਤੇ ਉਨਾ ਦੀ ਦੇਖਰੇਖ ਦੇ ਵਿੱਚ ਚੋਣ ਕੀਤੀ ਗਈ ਅਤੇ ਇਸ ਸਮੇਂ ਸਰਬਸੰਮਤੀ ਨਾਲ ਨਰੇਸ਼ ਭੋਲਾ ਕਲਾਰ ਨੂੰ ਯੂਨਿਟ ਸੁਨਾਮ ਦਾ ਪ੍ਰਧਾਨ ਚੁਣਿਆ ਗਿਆ ।ਇਸ ਮੌਕੇ ਨਰੇਸ਼ ਭੋਲਾ ਕੁਲਾਰ ਨੇ ਕਿਹਾ ਕਿ ਵਪਾਰੀਆਂ ਦੀ ਹਰ ਮੁਸ਼ਕਿਲ ਲਈ ਅੱਗੇ ਵਧ ਕੇ ਕੰਮ ਕੀਤਾ ਜਾਵੇਗਾ ਅਤੇ ਸਾਰੇ ਵਪਾਰੀਆਂ ਨੂੰ ਨਾਲ ਲੈ ਕੇ ‌ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ,ਵਪਾਰੀਆਂ ਦੀ ਸੁਵਿਧਾ ਲਈ ਪ੍ਰਸ਼ਾਸਨ ਅਤੇ ਸ਼ਾਸਨ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ ।
ਇਸ ਮੌਕੇ ਨਵੇਂ ਪ੍ਰਧਾਨ ਨਰੇਸ਼ ਭੋਲਾ ਕਲਾਰ ਨੇ ਕਿਹਾ ਕਿ ਵਿਪਾਰ ਮੰਡਲ ਦੀ ਪਿਛਲੀ ਟੀਮ ਅਤੇ ਵਪਾਰੀਆਂ ਨੂੰ ਨਾਲ ਲੈ ਕੇ ਕੰਮ ਕੀਤਾ ਜਾਵੇਗਾ ਅਤੇ ਜਲਦ ਹੀ ਟੀਮ ਦਾ ਗਠਨ ਕੀਤਾ ਜਾਵੇਗਾ। ਇਸ ਸਮੇਂ ਪਵਨ ਗੁਜਰਾਂ,ਅਮਰਨਾਥ,ਰਾਮਲਾਲ,ਦਰਸ਼ਨ ਖੁਰਮੀ, ਪਰਵੀਨ ਪਿੰਕੀ,ਬਿਕਰਮਜੀਤ ਸਿੰਘ, ਜਸਵੀਰ ਸਿੰਘ,ਸੋਨੂੰ ਵਰਮਾ, ਸੁਰੇਸ਼ ਬਾਂਸਲ,ਰਜੇਸ਼ ਬਾਂਸਲ, ਸੋਨੂ ਸਿੰਗਲਾ,ਰਮਨ ਗਰਗ, ਰਾਜੇਸ਼ ਪਾਲੀ,  ਸੁਰਜੀਤ ਆਨੰਦ,ਰਜੇਸ਼ ਬਿੱਟੂ,ਚੰਦਰ ਪ੍ਰਕਾਸ਼ ਬੱਬੂ, ਸੋਮਨਾਥ ਵਰਮਾ, ਰਮੇਸ਼ ਲੱਕੀ, ‌ ਰਜੀਵ ਕੁਮਾਰ, ਰਕੇਸ਼ ਕਾਕਾ, ਪ੍ਰਵੀਨ ਜਖੇਪਲ,ਰਜੇਸ਼ ਜਿੰਦਲ ਬੂਟ ਹਾਊਸ ‌ ਵਾਲੇ,ਅਜੈ ਜਿੰਦਲ ਮਸਤਾਨੀ,ਲਕਸ਼ ਸੀ.ਏ ਹੀਰੋ ਵਾਲੇ ‌,  ਵਿਜੇ ਸਿੰਗਲਾ ‌,ਕਾਲਾ ਸਹਿਗਲ, ‌ਰਾਮ ਲਾਲ ਤਾਇਲ, ਰਕੇਸ਼ ਕੁਮਾਰ, ਪਾਲੀ ਸਿੰਘ ਸਮਿੰਟ ਸਟੋਰ ਵਾਲੇ,ਰਾਜਕੁਮਾਰ,ਦੀਪਕ ਗੋਲਡੀ, ਜਗਬੀਰ ਸਿੰਘ ਭੰਮ ‌ਆਦਿ ਮੌਜੂਦ ਸਨ।
Share the Post:

Related Posts

ਕੌਂਸਲ ਪ੍ਰਧਾਨ ਵਿਰੁੱਧ ਬੇਭਰੋਸਗੀ ਮਤੇ ਸਬੰਧੀ ਰੱਖੀ ਮੀਟਿੰਗ ਸੁਰੱਖਿਆ ਕਰਨਾ ਦਾ ਹਵਾਲਾ ਦੇ ਪ੍ਰਸ਼ਾਸਨ ਵੱਲੋਂ ਰੱਦ

ਨਿਰਭੈ ਸੋਚ/ ਵਿਨੋਦ ਗੁਪਤਾ ਜ਼ੀਰਕਪੁਰ,ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਵੱਲੋਂ ਅੱਜ ਉਨ੍ਹਾਂ ਵਿਰੁੱਧ ਕੌਂਸਲ ਦੇ 21 ਮੈਂਬਰਾਂ

Read More
Scroll to Top