ਨਿਰਭੈ ਸੋਚ / ਮਨਪ੍ਰੀਤ ਸਿੰਘ ਮਨੀ
ਖਡੂਰ ਸਾਹਿਬ, ਬਾਬਾ ਸੇਵਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੀ ਸੰਸਥਾ ਬਾਬਾ ਗੁਰਮੁਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਦੇ ਦਸਵੀਂ ਕਲਾਸ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਸਕੂਲ ਦੇ ਵਿਦਿਆਰਥੀ ਸੁਖਦੀਪ ਸਿੰਘ ਨੇ ਪਹਿਲਾ ਸਥਾਨ ਹਾਸਿਲ ਕਰਦੇ ਹੋਏ 96.3 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ, ਹਰਮੀਤ ਕੌਰ ਨੇ 96.1 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਸਥਾਨ ਰਾਜਪ੍ਰੀਤ ਕੌਰ ਨੇ 96.0 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਪ੍ਰਿੰਸੀਪਲ ਮੈਡਮ ਮਮਤਾ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੈਸ਼ਨ 2023-24 ਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆ ਵਿੱਚ ਸਕੂਲ ਦੇ 113 ਵਿਦਿਆਰਥੀਆਂ ਵੱਲੋਂ ਇਮਤਿਹਾਨ ਦਿੱਤਾ ਗਿਆ ਸੀ, ਜ੍ਹਿਨਾਂ ਵਿੱਚੋਂ 27 ਵਿਦਿਆਰਥੀਆਂ ਵੱਲੋਂ 90 ਪ੍ਰਤੀਸ਼ਤ ਤੋਂ ਉੱਪਰ ਅੰਕ ਪ੍ਰਾਪਤ ਕੀਤੇ ਗਏ।
41ਵਿਦਿਆਰਥੀਆਂ ਵੱਲੋਂ 80 ਪ੍ਰਤੀਸ਼ਤ ਤੋਂ ਉੱਪਰ ਅੰਕ ਪ੍ਰਾਪਤ ਕੀਤੇ ਗਏ। ਉਹਨਾਂ ਕਿਹਾ ਕਿ ਸਕੂਲ ਦੇ ਅਧਿਆਪਕ ਸਾਹਿਬਾਨਾਂ ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਸਦਕਾ ਅਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ ਪ੍ਰੀਖਿਆ ਦਾ ਨਤੀਜਾ ਵਧੀਆ ਆਉਣ ਤੇ ਉਹਨਾਂ ਵਲੋਂ ਸਕੂਲ ਦੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਹੈੱਡ ਮਿਸਟ੍ਰੈਸ ਮੈਡਮ ਪਰਮਿੰਦਰ ਕੌਰ,ਹਰਦੀਪ ਕੌਰ,ਜਸਮੀਨ ਕੌਰ,ਨਵਦੀਪ ਕੌਰ ,ਹਰਜੀਤ ਕੌਰ ,ਅਮਨਪ੍ਰੀਤ ਕੌਰ ,ਅਮਨਦੀਪ ਕੌਰ ,ਰਣਜੀਤ ਕੌਰ,ਅਮਨਪ੍ਰੀਤ ਕੌਰ ,ਸੀਤਲ ਕੌਰ , ਕੁਲਵਿੰਦਰ ਕੌਰ ,ਕਿਰਨ ਬਾਲਾ, ਪਰਵਿੰਦਰ ਕੌਰ ,ਮੁਸਕਾਨ,ਜਗਮੋਹਨ ਸ਼ਰਮਾ ,ਨਵਪ੍ਰੀਤ ਸਿੰਘ, ਆਦਿ ਹਾਜਰ ਸਨ